woman touch rainy glass 51

وے میں رو لواں کہ ناں؟

شاعرہ:جوگندر نُورمیت

ਵੇ ਮੈਂ ਰੋ ਲਵਾਂ ਕਿ ਨਾ
وے میں رو لواں کہ ناں؟
ਯਾਦਾਂ ਤੇਰੀਆ ਨੂੰ ਚੰਨਾ
یاداں تیریاں نُوں چنّا
ਕੀ ਮੈਂ ਦਿਲੋਂ ਕੱਢ ਦੇਵਾਂ
کیہ میں دِلوں کڈھ دیواں؟
ਤੈਨੂੰ ਬਹਿ ਕੇ ਉਡੀਕਾਂ
تینوں بیہ کے اُڈیکاں
ਜਾਂ ਮੈਂ ਆਸ ਛੱਡ ਦੇਵਾਂ
یا میں آس چھڈ دیواں؟
ਜਾਣ ਲੱਗਿਆ ਤੂੰ ਮੈਨੂੰ
جان لگیاں تُوں مینوں
ਐਨਾ ਦੱਸ ਕੇ ਤਾਂ ਜਾਂਦਾ
اینا دس کے تاں جاندا
ਬੂਹਾ ਢੋ ਲਵਾਂ ਕਿ ਨਾ
بُوہا ڈھو لواں کہ ناں؟
ਵੇ ਮੈਂ ਰੋ ਲਵਾਂ ਕਿ ਨਾ
وے میں رو لواں کہ ناں؟
ਜੋਗਿੰਦਰ ਨੂਰਮੀਤ
جوگندر نُورمیت

اس خبر پر اپنی رائے کا اظہار کریں

اپنا تبصرہ بھیجیں