woman wearing yellow elbow-sleeved shirt 48

سرخ گلابی بُلھ جدوں وی ہِلدے نیں

شاعر: جگونت باوا

ਸੁਰਖ਼ ਗੁਲਾਬੀ ਬੁੱਲ੍ਹ ਜਦੋੰ ਵੀ ਹਿੱਲਦੇ ਨੇ
ਉਹ ਜੇ ਹੱਸੇ ਫੁੱਲ ਉਜਾੜੀ ਖਿਲਦੇ ਨੇ ।
سُرخ گلابی بُلھ جدوں وی ہِلدے نیں
اوہ جے ہسے پھُل اُجاڑی کھلدے نیں
ਤੂੰ ਮਿਲਿਆਂ ਤੇ ਜਿੰਦਗੀ ਦਾ ਅਹਿਸਾਸ ਹੋਇਆ
ਉਝੰ ਤੇ ਮੈਨੂੰ ਲੋਕ ਹਜਾਰਾਂ ਮਿਲਦੇ ਨੇ ।
تُوں ملیاں تے زندگی دا احساس ہویا
اُنج تے مینوں لوک ہزاراں ملدے نیں
ਤੇਰੇ ਤੋੰ ਬਿਨਾਂ ਮੈੰ ਕਿਸੇ ਨੂੰ ਦੱਸਣੇ ਨਈ
ਹਾਲ ਜੋ ਹੋਏ ਅੱਜਕਲ ਮੇਰੇ ਦਿਲ ਦੇ ਨੇ।
تیرے توں بنا میں کسے نُوں دَسنے لئی
حال جو ہوئے اج کل میرے دل دے نیں
ਹੁਣ ਤਾਂ ਨਜ਼ਰਾਂ ਹੋਰ ਵੀ ਦੂਨੀਆਂ ਲਗਣਗੀਆਂ
ਕਾਲਾ ਟਿੱਕਾ ਮੁੱਖ ‘ਤੇ ਪੱਜ ਜੋ ਤਿੱਲ ਦੇ ਨੇ ।
ہُن تاں نظراں ہور وی دُونیاں لگن گیاں
کالا ٹِکّا مُکھ تے پج جو تِل دے نیں
ਭੱਲ ਗਿਆ ਹਾਂ ਬੀਤੀ ਜਿੰਦਗੀ ਜੋ ਹੋਇਆ
ਏਵੇੰ ਲੋਕੀ ਜਖ਼ਮ ਪੁਰਾਣੇ ਛਿੱਲਦੇ ਨੇ ।
بھل گیا ہاں بیتی زندگی جو ہویا
ایویں کوئی زخم پرانے چِھلدے نیں
ਮੈਂ ਤੇਰੇ ਕੋਲ ਪੂਰਾ-ਸੂਰਾ ਆਇਆ ਹਾਂ
ਕਮਲੀਏ ਲੋਕੀ ਅੱਧ- ਪਚੱਧੇ ਮਿਲਦੇ ਨੇ॥
میں تیرے کول پورا پورا آیا ہاں
کملیے کوئی ادھ پچدھے ملدے نیں!
ਜਗਵੰਤ ਬਾਵਾ

اگر آپ کو یہ تحریر پسند آئی ہے تو براۓ مہربانی اسے اپنے دوستوں اور عزیزوں کے ساتھ بھی شئیر کریں ۔۔۔ جزاک اللہ خیراً

اس خبر پر اپنی رائے کا اظہار کریں

اپنا تبصرہ بھیجیں