30

ਪੁੱਤਰਾ ਵੇ,ਦੱਸ ਇਹ ਕੀ ਕਰ ਗਿਆ

ਕਵੀ:ਸੁਖਦੀਪ ਸਿੰਘ ਰਾਏਪੁਰ سُکھ دیپ سنگھ رائے پور

ਪੁੱਤਰਾ ਵੇ,ਦੱਸ ਇਹ ਕੀ ਕਰ ਗਿਆ
ਤੇਰਾ ਬਾਪ,ਸਾਰੀ ਕਮਾਈ ਹਰ ਗਿਆ
پُترا وے، دس ایہہ کیہ کر گیا
تیرا باپ ساری کمائی ہر گیا
ਸੋਚਿਆ ਸੀ ਬੁਢਾਪੇ ਵਿੱਚ ਸਾਂਭੇਗਾ ਤੂੰ
ਤੂੰ ਤੇ ਚੰਦਰਿਆ,ਪਹਿਲਾਂ ਮਰ ਗਿਆ
سوچیا سی بڈھاپے وچ سانبھے گا تُوں
تُوں تے چندریا، پہلاں مر گیا
ਕੀ ਹੋਇਆ ਸੀ,ਜੇ ਮਿਲ਼ੀ ਨਹੀਂ ਉਹ
ਬਿਨਾਂ ਉਹਦੇ ਤੂੰ, ਰਹਿਣੋਂ ਡਰ ਗਿਆ
کیہ ہویا سی، جے ملی نہیں اوہ
بنا اوہدے تُوں، رہنوں ڈر گیا
ਵੇਖ ਭਰੀ ਨਹੀਂ,ਇੱਕ ਸਤਰ ਵੀ ਪੂਰੀ
ਲਿਖਦਿਆਂ,ਗੱਚੋਂਗੱਚ ਉਹ ਭਰ ਗਿਆ
ویکھ بھری نہیں، اِک ستر وی پُوری
لکھدیاں، گچوں گچ اوہ بھر گیا
ਅਣਮੰਨੇ ਮਨ ਨਾਲ਼,ਖਾਦੀ ਰੋਟੀ ਵੀ
ਟੱਪ ਗਈ ਰਾਤ,ਲੈ ਸੂਰਜ ਚੜ ਗਿਆ
ان منے من نال کھادی روٹی وی
ٹپ گئی رات، لے سورج چڑھ گیا
ਮੈਂ ਤੇ ਕਹਿਣੀ ਆ,ਅੱਗ ਲੱਗ ਜਾਏ
ਉਸਨੂੰ ਜਿਹੜੇ ਹੜ੍ਹ ਵਿੱਚ,ਤੂੰ ਵੇ ਹੜ੍ਹ ਗਿਆ
میں تے کہنی آں، اگ لگ جائے
اُس نُوں جہڑے ہڑھ وچ، تُوں وے ہڑھ گیا
PunjabiGhazal by Sukhdeep Singh Raipur

اگر آپ کو یہ تحریر پسند آئی ہے تو براۓ مہربانی اسے اپنے دوستوں اور عزیزوں کے ساتھ بھی شئیر کریں ۔۔۔ جزاک اللہ خیراً

اس خبر پر اپنی رائے کا اظہار کریں

اپنا تبصرہ بھیجیں