woman wearing dress and lying on teal cloth 38

غزل…جوگندر نُورمیت

ਕਰਕੇ ਖੁਦ ਨੂੰ ਜ਼ਾਇਆ ਕਮਲੀ ਔਰਤ ਨੇ।
ਕੀ ਖੱਟਿਆ ਕੀ ਪਾਇਆ ਕਮਲੀ ਔਰਤ ਨੇ
کر کے خود نُوں ضائع کملی عورت نے
کیہ کھٹیا کیہ پایا کملی عورت نے؟
ਸੱਧਰਾਂ, ਸੁਫ਼ਨੇ, ਹਾਸੇ, ਅਪਣਾ ਸਿਰਨਾਵਾਂ,
ਚੁੱਲ੍ਹੇ ਦੇ ਵਿੱਚ ਪਾਇਆ ਕਮਲੀ ਔਰਤ ਨੇ।
سدھراں، سفنے، ہاسے، اپنا سرناواں
چُلھے دے وچ پایا کملی عورت نے
ਤੂੰ ਆਦਮ ਹੈਂ, ਬੇਸ਼ੱਕ ਉਸ ਤੋਂ ਅੱਵਲ ਹੈਂ,
ਤੈਨੂੰ ਜਗ ਦਿਖਾਇਆ ਕਮਲੀ ਔਰਤ ਨੇ।
تُوں آدم ہیں، بے شک اس توں اول ہیں
تینوں جگ دکھایا کملی عورت نے
ਮਾਂ ਹੈ, ਧੀ ਹੈ, ਭੈਣ ਕਦੇ ਪਤਨੀ ਐਪਰ,
ਅਪਣਾ ਆਪ ਗਵਾਇਆ ਕਮਲੀ ਔਰਤ ਨੇ।
ماں ہے، دھی ہے، بھین کدے پتنی اے پر
اپنا آپ گنوایا کملی عورت نے
ਡੋਲੀ ਦੇ ਸੰਗ ਬੰਨਿਆ ਅਰਥੀ ਦਾ ਰਿਸ਼ਤਾ,
ਸਾਹਾਂ ਨਾਲ਼ ਨਿਭਾਇਆ ਕਮਲੀ ਔਰਤ ਨੇ।
ڈولی دے سنگ بنھیا ارتھی دا رشتہ
ساہاں نال نبھایا کملی عورت نے
ਅਪਣਾ ਅੰਬਰ ਤਜ ਕੇ, ਕੰਧਾਂ ਵਰ ਕੇ ਹੀ,
ਕਮਲੀ ਨਾਮ ਧਰਾਇਆ ਕਮਲੀ ਔਰਤ ਨੇ।
اپنا امبر تج کے، کندھاں ور کے ہی
کملی نام دھرایا کملی عورت نے
ਹੱਸ ਕੇ ਅਪਣੇ ਪੈਰੀਂ ਪਾਈ ਬੇੜੀ ਨੂੰ,
ਝਾਂਜਰ ਕਹਿ ਛਣਕਾਇਆ ਕਮਲੀ ਔਰਤ ਨੇ।
ہس کے اپنی پیریں پائی بیڑی نُوں
جھانجر کہہ چھنکایا کملی عورت نے
ਦੁਨਿਆ ਪੱਥਰ ਆਖ ਰਹੀ ਹੈ ਫੁੱਲਾਂ ਨੂੰ
ਇਹ ਕੀ ਲਫ਼ਜ਼ ਕਮਾਇਆ ਕਮਲੀ ਔਰਤ ਨੇ?
دنیا پتھر آکھ رہی ہے پھلاں نُوں
ایہہ کیہ لفظ کمایا کملی عورت نے
‘ਨੂਰ’ ਅਪਣੀ ਪਹਿਚਾਣ ਦੀ ਖਾਤਰ ਸੋਚ ਕੇ ਵੇਖ
ਕੀ ਕੀ ਦਾਅ ਤੇ ਲਾਇਆ ਕਮਲੀ ਔਰਤ ਨੇ।
”نور“ اپنی پہچان دی خاطر سوچ کے ویکھ
کیہ کیہ داء تے لایا کملی عورت نے!
ਗ਼ਜ਼ਲ : ਜੋਗਿੰਦਰ ਨੂਰਮੀਤ

اس خبر پر اپنی رائے کا اظہار کریں

اپنا تبصرہ بھیجیں