green yellow and red hot air balloon under blue sky 36

ਪਤੰਗ پتنگ

شاعر: لکھوِندر سنگھ باجوہ ਲੱਖਵਿੰਦਰ ਸਿੰਘ ਬਾਜਵਾ

ਆਇਆ ਮੌਸਮ ਜਾਣ ਬਹਾਰ।
ਨਿਕਲੇ ਬਾਲ ਘਰਾਂ ਤੋਂ ਬਾਹਰ।
آیا موسم جان بہار
نکلے بال گھراں توں باہر
ਹੱਟੀ ਤੋਂ ਲੈ ਲਏ ਪਤੰਗ।
ਰਲ ਉਡਾਉਣ ਸਾਥੀਆਂ ਸੰਗ।
ہٹی توں لے لئے پتنگ
رَل اڈاؤن ساتھیاں سنگ
ਮਾਜੇ ਵਾਲੀ ਲੈ ਕੇ ਡੋਰ।
ਚਾੜ੍ਹਨ ਗੁੱਡੀ ਨਵੀਂ ਨਕੋਰ।
ماجے والی لے کے ڈور
چاڑن گُڈی نویں نکور
ਜਾ ਕੇ ਖੁਲ੍ਹੇ ਵਿੱਚ ਮੈਦਾਨ।
ਗੁੱਡੀਆਂ ਚਾੜ੍ਹਨ ਵੱਲ ਅਸਮਾਨ।
جا کے کھلے وچ میدان
گُڈیاں چاڑن ول اسمان
ਇੱਕ ਦੂਜੇ ਨੂੰ ਪੇਚਾ ਲਾਉਣ।
ਬੋ ਕਾਟਾ ਮੁੱਖੋਂ ਫਰਮਾਉਣ।
اِک دوجے نُوں پیچا لاؤن
بو کاٹا مُکھوں فرماؤن
ਰੰਗ ਬਿਰੰਗੇ ਬੜੇ ਪਤੰਗ।
ਉੱਡਣ ਲੰਮੀਆਂ ਡੋਰਾਂ ਸੰਗ।
رنگ برنگ بڑے پتنگ
اُڈن ملیاں ڈوراں سنگ
ਵੇਖ ਖੁਸ਼ੀ ਵਿੱਚ ਨੱਚਣ ਬੱਚੇ।
ਖਿੜ ਖਿੜ ਸਾਰੇ ਹੱਸਣ ਬੱਚੇ।
ویکھ خوشی وِچ نچن بچے
کھڑ کھڑ سارے ہسن بچے
ਜਦੋਂ ਹਵਾ ਦਾ ਝੋਕਾ ਆਵੇ।
ਡੋਲ ਪਤੰਗ ਹੁਲਾਰਾ ਖਾਵੇ।
جدوں ہوا دا جھوکا آوے
ڈول پتنگ ہُلارا کھاوے
ਤੁਣਕਾ ਮਾਰਨ ਖਿੱਚਣ ਡੋਰ
ਕਦੇ ਨੇ ਕਰਦੇ ਢਿੱਲੀ ਹੋਰ।
تُنکا مارن کھچن ڈور
کدے نے کردے ڈھلی ڈور
ਬੱਚਿਓ ਸਦਾ ਪਤੰਗ ਚੜ੍ਹਾਇਓ।
ਐਪਰ ਇਹ ਗੱਲ ਭੁੱਲ ਨਾ ਜਾਇਓ।
بچیو سدا پتنگ چڑھاؤ
اے پر ایہہ گل بھُل نہ جائیو
ਛੱਤ ਤੇ ਚੜ੍ਹ ਨਾ ਮੌਤ ਬੁਲਾਉਣਾ।
ਜਾ ਕੇ ਵਿੱਚ ਮੈਦਾਨ ਚੜ੍ਹਾਉਣਾ।
چھت تے چڑھ نہ موت بلاؤنا
جا کے وِچ میدان چڑھاؤنا
ਨਾਲ ਪਿਆਰ ਸਭਸ ਨੂੰ ਕਹਿਣਾ।
ਚਾਈਨਾ ਡੋਰ ਕਦੇ ਨਾ ਲੈਣਾ।
نال پیار سبھس نُوں کہنا
چائنا ڈور کدے نہ لینا
ਕਦੇ ਨਾ ਚੱਲਣਾ ਉਲਟੀ ਚਾਲ।
ਪੰਛੀਆਂ ਦਾ ਨਾ ਬਣਨਾ ਕਾਲ।
کدے نہ چلنا اُلٹی چال
پنچھیاں دا نہ بننا کال
ਕਦੇ ਨਾ ਕਰਨੀ ਭੁੱਲ ਨਾਦਾਨੀ।
ਮਤ ਹੋਵੇ ਜੀਵਨ ਦੀ ਹਾਨੀ।
کدے نہ کرنی بُھل نادانی
مت ہووے جیون دی ہانی
ਰੱਖਿਓ ਗਲ ਬਾਜਵਾ ਯਾਦ।
ਵੱਸੋ ਸਾਰੇ ਸ਼ਾਦ ਅਬਾਦ।
رکھیو گل باجوہ دی یاد
وَسو سارے شاد آباد!

اس خبر پر اپنی رائے کا اظہار کریں

اپنا تبصرہ بھیجیں