68

ਝੁਰੀਆਂ (جھریاں)

بھپندر سنگھ رینا ہوراں دی اپنے ستتر (77)ویں جنم دن دے موقعے تے لکھی گئی کویتا

ਮੇਰੇ ਚੇਹਰੇ ਦੀਆਂ ਝੁਰੀਆਂ
میرے چہرے دیاں جھریاں
ਮੇਰੇ ਜੀਵਨ ਦੇ ਰਾਹ ਦੀਆਂ ਪਗਡੰਡੀਆਂ ਨੇ।
میرے جیون دے راہ دیاں پگ ڈنڈیاں نے
ਇਹਨਾਂ ਉਤੇ ਸਾਰਾ ਜੀਵਨ ਤੁਰਦਾ ਰਿਹਾ।
ایہناں اُتے سارا جیون تُردا رہیا
ਸਫ਼ਰ ਕਰਦਾ ਰਿਹਾ
سفر کردا رہیا
ਬਹੁਤ ਅਕਿਆ ਹਾਂ
بہت اَکیا ہاں
ਬਹੁਤ ਥਕਿਆ ਹਾਂ
بہت تھکیا ہاں
ਰੁਕਿਆ ਵੀ ਹਾਂ
رُکیا وی ہاں
ਝੁਕਿਆ ਵੀ ਹਾਂ।
جُھکیا وی ہاں
ਪਗਡੰਡੀਆਂ ਦੇ ਰਾਹ ਟੇਡੇ-ਮੇਡੇ ਰਹੇ,
پگ ڈنڈیاں دے راہ ٹیڈھے میڈھے رہے،
ਇਹਨਾਂ ਰਾਹਾਂ ਤੇ ਖਾਂਦੇ ਠੇਡੇ ਰਹੇ।
ایہناں راہاں تے کھاندے ٹھیڈے رہے

ਹੁਣ ਇਹਨਾਂ ਝੁਰੀਆਂ ਦਾ
ہُن ایہناں جُھریاں دا
ਕੋਈ ਉਪਚਾਰ ਨਹੀਂ,
کوئی اُپچار نہیں
ਸਦੇ ਆਉਂਦੇ ਨੇ ਭਾਵੇਂ
سدے آؤندے نیں بھاویں
ਪਰ ਜਾਣ ਨੂੰ ਹਾਲੇ ਤਿਆਰ ਨਹੀਂ।
پر جان نُوں حالے تیار نہیں
ਜੀਣ ਦੀ ਖਾਹਿਸ਼ ਕਦੀ ਮੁਕਦੀ ਨਹੀਂ
جینڑ دی خاہش کدی مُکدی نہیں
ਖਾਹਿਸ਼ਾਂ ਦੀ ਨਦੀ ਕਦੀ ਸੁਕਦੀ ਨਹੀਂ।
خاہشاں دی ندی کدی سُکدی نہیں

ਕਵੀ: ਭੁਪਿੰਦਰ ਸਿੰਘ ਰੈਨਾ
کوی(شاعر): بُھپِندر سنگھ رینا

اس خبر پر اپنی رائے کا اظہار کریں

اپنا تبصرہ بھیجیں