شاعرہ:نرِندر کور مٹھاڑُو
ਬਿਨਾਂ ਗੱਲੋਂ ਹੀ, ਖੁਸ਼ ਹੋ ਲਾਂ
بِنا گلّوں ہی، خُش ہو لاں
ਬੁਰਾ ਤਾਂ ਨਹੀਂ
برا تاں نہیں
ਵਜ੍ਹਾ ਕੋਈ ਨੀ, ਤਾਂ ਵੀ ਰੋ ਲਾਂ
وجہ کوئی نہیں، تاں وی ہو لاں
ਬੁਰਾ ਤਾਂ ਨੀ
برا تاں نہیں؟
ਨਜਾਇਜ਼ ਆਸਾਂ, ਗੰਧਲੇ ਸੁਪਨੇ
ناجائز آساں، گندھلے سُپنے
ਨੈਣ ਹੰਝੂਆਂ ਦੇ ਨਾਲ ਧੋ ਲਾਂ
نین ہنجواں دے نال دھو لاں
ਬੁਰਾ ਤਾਂ ਨੀ
برا تاں نہیں؟
ਜੋ ਹੋ ਨਹੀਂ ਸਕਦੀ, ਪਤਾ ਹੈ ਮੈਨੂੰ
جو ہو نہیں سکدی، پتا ہے مینوں
ਥੋੜੀ ਦੇਰ ਲਈ, ਉਹ ਹੋ ਲਾਂ
تھوڑی دیر لئی، اوہ ہو لاں
ਬੁਰਾ ਤਾਂ ਨੀ
برا تاں نہیں؟
ਲੜ ਕੇ ਅੜ ਕੇ,ਕਿਸਮਤ ਤੋਂ,
لڑ کے اَڑ کے، قسمت توں
ਕੁਝ ਸੁਪਨੇ ਖੋਹ ਲਾਂ
کجھ سُپنے کھوہ لاں
ਬੁਰਾ ਤਾਂ ਨੀ
برا تاں نہیں؟؟؟
ਨਰਿੰਦਰ ਕੌਰ ਮਠਾੜੂ
اگر آپ کو یہ تحریر پسند آئی ہے تو براۓ مہربانی اسے اپنے دوستوں اور عزیزوں کے ساتھ بھی شئیر کریں ۔۔۔ جزاک اللہ خیراً