woman in white and red checkered dress shirt 48

اَلنکار…ਅਲੰਕਾਰ

شاعر:جگوَنت باوا

اجے بڑا کجھ باقی ہے
ਅਜੇ ਬੜਾ ਕੁਝ ਬਾਕੀ ਹੈ
میں تیرے عشق نُوں
ਮੈਂ ਤੇਰੇ ਇਸ਼ਕ ਨੂੰ
شیشیاں ‘چ نہیں مڑھیا
ਸ਼ੀਸ਼ਿਆਂ ’ਚ ਨਹੀਂ ਮੜ੍ਹਿਆ
تیرے رنگ ورگا رنگ
ਤੇਰੇ ਰੰਗ ਵਰਗਾ ਰੰਗ
اجے نیتراں نے تکیا نہیں
ਅਜੇ ਨੇਤਰਾਂ ਨੇ ਤੱਕਿਆ ਨਹੀਂ
تیرے نام ورگا میں اج تک
ਤੇਰੇ ਨਾਮ ਵਰਗਾ ਮੈਂ ਅੱਜ ਤੱਕ
کوئی النکار نہیں پڑھیا
ਕੋਈ ਅਲੰਕਾਰ ਨਹੀਂ ਪੜ੍ਹਿਆ
تیرے حجاب دے اندر ہے جو
ਤੇਰੇ ਹਿਜਬ ਦੇ ਅੰਦਰ ਹੈ ਜੋ
اوہ اَمبر تے اجے
ਉਹ ਅੰਬਰ ’ਤੇ ਅਜੇ
مہتاب نہیں چڑھیا
ਮਹਿਤਾਬ ਨਹੀਂ ਚੜ੍ਹਿਆ
ماشاءاللہ!
ਮਾਸ਼ਾ ਅੱਲ੍ਹਾ!
میں ایہہ وی سنیا کہ تیرے حسن دے برابر
ਮੈਂ ਏ ਵੀ ਸੁਣਿਆ ਕਿ ਤੇਰੇ ਹੁਸਨ ਦੇ ਬਰਾਬਰ
اج تک چناب نہیں چڑھیا
ਅੱਜ ਤੱਕ ਚਨਾਬ ਨਹੀਂ ਚੜ੍ਹਿਆ
ਕਵੀ:ਜਗਵੰਤ ਬਾਵਾ

اس خبر پر اپنی رائے کا اظہار کریں

اپنا تبصرہ بھیجیں