ਕਵੀ: ਮੈਂ ਅਲਫ਼ੂ
شاعر: میں الفو
ਜੋ ਦੇਹਾਂ ਝੁਕੀਆਂ ਤਕੜਿਆਂ ਦੇ ਅੱਗੇ
ਮਾੜਿਆਂ ਦੇ ਅੱਗੇ,ਤਣੀਂਆਂ ਨੂੰ ਵੇਖਦਾ
جو دیہاں جھکیاں تکڑیاں دے اَگے
ماڑیاں دے اَگے، تنیاں نُوں ویکھدا
ਸੱਪਾਂ ਜਿਹੇ ਲੋਕ,ਅਸੀਂ ਸਮਝ ਨਾ ਪਾਏ
ਮਿੱਟੀ ਹੋਏ ਖੋਪੜ ‘ਤੇ ਮਣੀਂਆਂ ਨੂੰ ਵੇਖਦਾ
سَپاں جہے لوک، اسیں سمجھ نہ پائے
مٹی ہوئے کھوپڑ تے منیاں نُوں ویکھدا
ਇੱਕੋ ਪੁੱਤ ਵਾਲ਼ੇ ਔਖੇ ਡਾਢੇ ਰੱਬਾ ਮੇਰਿਆ
ਸੌਖੇ ਧੀਆਂ ਤਿੰਨ ਤਿੰਨ ਜਣੀਆਂ ਨੂੰ ਵੇਖਦਾ
اِکو پُت والے اوکھے ڈاڈھے ربا میریا
سوکھے دھیاں تِن تِن جنیاں نُوں ویکھدا
ਇੱਕ ਰੋਂਦੀ ਹੋਈ ਮਾਂ ਦੀ ਅੱਖ ਯਾਦ ਆਉੰਦੀ
ਸੁਖ ਜਿੰਨੇ ਵਾਰ ਵੀ ਆਹਾ ਕਣੀਆਂ ਨੂੰ ਵੇਖਦਾ
اِک روندی ہوئی ماں دی اَکھ یاد آؤندی
سُکھ جِنے وار وی آہا کنیاں نُوں ویکھدا
ਸੁਖਦੀਪ ਸਿੰਘ ਰਾਏਪੁਰ