شاعرہ:گُرپریت کور
ਮੈਨੂੰ ਤੇਰੇ ਵਾਂਗ ਲਗਦਾ ਹੈ
مینوں تیرے وانگ لگدا ہے
ਖਿੜ ਖਿੜ ਹਸਦਾ
کِھڑ کِھڑ ہسدا
ਕਦੇ ਰੁਸਦਾ
کدے رُسدا
ਕਦੇ ਮੰਨਦਾ
کدے مَندا
ਤੇ ਕਦੇ ਪੂਰਾ ਵਰ ਜਾਂਦਾ
تے کدے رُوپا وَر جاندا
ਕਣੀਆਂ ਨਾਲ ਉਠਦੀ
کنڑیاں نال اُٹھدی
ਮਿੱਟੀ ਦੀ ਮਹਿਕ
مِٹی دی مہک
ਤੇਰੇ ਜਿਹੀ
تیرے جیہی
ਜਾਣੀ ਪਛਾਣੀ
جانی پچھانی
ਪਿਆਰੀ ਪਿਆਰੀ
پیاری پیاری
ਤੇਰੀ ਅੱਖਾਂ ਦੀ ਸ਼ਰਾਰਤ ਵਾਂਗ
تیری اکھاں دی شرارت وانگ
ਬਿਜਲੀ ਲਿਸ਼ਕਦੀ
بجلی لشکدی
ਬਿਨ ਬੋਲੇ
بِن بولے
ਪੂਰੇ ਬ੍ਰਹਿਮੰਡ ਨੂੰ
پورے برہمن نُوں
ਸਮਝਾ ਜਾਂਦੀ
سمجھا جاندی
ਕਿੰਨੀਆਂ ਹੀ ਗੱਲਾਂ
کِنیاں ہی گَلّاں
ਬਰਸਾਤ ਤੋਂ ਬਾਅਦ
برسات توں بعد
ਨਵਾਂ ਹੋ ਜਾਂਦਾ
نواں ہو جاندا
ਆਲਾ ਦੁਆਲਾ
آلا دوالا
ਜਿਵੇਂ ਤੂੰ ਖਿੜ ਜਾਂਦਾ
جویں تُوں کِھڑ جاندا
ਮੱਥੇ ਦਿੱਤੇ ਚੁੰਮਣ ਮਗਰੋੰ
متھے دِتے چُمن مگروں
ਸਮਝ ਗਿਆ ਹੋਵੇਂਗਾ
سمجھ گیا ہوویں گا
ਤੂੰ ਕਿਵੇਂ ਦਿਸ ਜਾਂਦਾ ਹੈ ਮੈਨੂੰ
تُوں کیویں دِس جاندا ہے مینوں
ਬਰਸਾਤ ਦੇ ਮੌਸਮ ‘ਚੋਂ।
برسات دے موسم چوں
ਗੁਰਪ੍ਰੀਤ ਕੌਰ