ਜੋਬਨਰੂਪ ਛੀਨਾ جوبن روپ چھینا
ਕਹਿੰਦੇ ਜਿਸਨੂੰ ਇਸ਼ਕ ਹੋਵੇ ਉਹ ਪਿਆਰੇ ਅੱਗੇ ਹਰਦਾ ਹੈ।
ਜਾਨ ਤਲੀ ‘ਤੇ ਧਰ ਲੈਂਦਾ ਫ਼ਿਰ ਮੌਤੋਂ ਮੂਲ ਨਾ ਡਰਦਾ ਹੈ।
کہندے جس نُوں عشق ہووے اوہ پیارے اگے ہردا ہے
جان تلی تے دھر لیندا فر موتوں مول نہ ڈردا ہے
ਪਾਉਣ ਦੀ ਖੁਆਇਸ਼ ਰੱਖ ਨਾ ਤੂੰ ਪਾ ਕੇ ਸਭ ਗੁਆ ਲੈਂਦੇ
ਗੁਆਚਾ ਰਹਿ ਉਹਦੇ ਇਸ਼ਕ ਵਿੱਚ ਜਿਹਦੇ ਉੱਤੇ ਤੂੰ ਮਰਦਾ ਹੈ।
پاؤن دی خواہش رکھ نہ تُوں پا کے سبھ گوآ لیندے
گوآچا رہ اوہدے عشق وچ جہدے اُتے تُوں مردا ہے
ਇਕੱਲਿਆਂ ਹੀ ਜਾਣਾ ਪੈਂਦਾ ਧੁਰ ਤੱਕ ਕੋਈ ਵੀ ਜਾਵੇ ਨਾ
ਵੱਧਦਾ ਚੱਲ ਤੂੰ ਮੰਜ਼ਲ ਵੱਲ ਕਿਉਂ ਸਾਥ ਦੀ ਇੱਛਾ ਕਰਦਾ ਹੈ।
اکلیاں ہی جانا پیندا دُھر تک کوئی وی جاوے نہ
ودھدا چل تُوں منزل کیوں ساتھ دی اِچھا کردا ہے
ਜਿਹੜੇ ਕਹਿੰਦੇ ਘਰ ਦੇ ਅੰਦਰ ਸੁੱਖ ਨਹੀਂ ਤੇ ਚੈਨ ਨਹੀਂ
ਘੁੰਮਦੇ ਰਹਿਣ ਭਾਵੇਂ ਪਰਦੇਸੀਂ ਚੇਤਾ ਆਉਂਦਾ ਘਰ ਦਾ ਹੈ
جہڑے کہندے گھر دے اندر سُکھ نہیں تے چین نہیں
گھمدے رہن بھاویں پردیسی چیتا آؤندا گھر دا ہے
ਜੋਬਨਰੂਪ ਛੀਨਾ
Punjabi ghazal
ਪੰਜਾਬੀ ਗ਼ਜ਼ਲ