ਕਮਲੇਸ਼ ਸ਼ਾਹਕੋਟੀ کملیش شاہ کوٹی
ਹੰਝੂਆਂ ਨਾਲ ਦੀਵੇ ਬਲਦੇ ਨਾ
ਵਿੱਚ ਤੇਲ ਆਸ ਦਾ ਪਾ ਤਾਂ ਸਹੀ।
ہنجھواں نال دیوے بلدے نہ
وچ تیل آس دا پا تاں سہی
ਹਿੰਮਤ ਨਾਲ ਬੱਤੀ ਵੱਟ ਜ਼ਰਾ
ਵਿਸ਼ਵਾਸ ਦੀ ਤੀਲੀ ਲਾ ਤਾਂ ਸਹੀ।
ہمت نال بتی وٹ ذرا
وشواس دی تیلی لا تاں سہی
ਫ਼ਿਰ ਜਗਮਗ ਜਗਮਗ ਕਰਨੇ ਨੇ
ਖੁਸ਼ੀਆਂ ਦੇ ਦੀਪ ਜਗਾ ਤਾਂ ਸਹੀ।
فیر جگ مگ جگ مگ کرنے نیں
خوشیاں دے دیپ جگا تاں سہی
ਕਿਉਂ ਬੈਠੇ ਰਹਿੰਦੇ ਕਿਸਮਤ ਤੇ
ਤੂੰ ਵੀ ਥੋੜ੍ਹਾ ਹੱਥ ਹਲਾ ਤਾਂ ਸਹੀ।
کیوں بیٹھے رہندے قسمت تے
تُوں وی تھوڑا ہتھ ہلا تاں سہی
ਕਮਲੇਸ਼ ਸਭ ਕੁਝ ਤੈਨੂੰ ਮਿਲ ਜਾਣਾ
ਇੱਕ ਵਾਰੀ ਹੌਂਸਲਾ ਦਿਖਾ ਤਾਂ ਸਹੀ।
کملیش سبھ کجھ تینوں مل جانا
اِک واری حوصلہ دکھا تاں سہی
ਜ਼ਿੰਦਗੀ ਦੀ ਜੰਗ ਤੂੰ ਜਿੱਤ ਲੈਣੀ
ਜਿੱਤਣ ਦੀ ਆਦਤ ਪਾ ਤਾਂ ਸਹੀ।
زندگی دی جنگ تُوں جِت لینی
جِتن دی عادت پا تاں سہی
Kamlesh Shahkoti punjabi poetry