ਦੂਜਾ ਨਾਮ دُوجا نام

ਕਵੀ:ਮੈਂ ਅਲ਼ਫੂ (میں الفُو)

ਸਵੇਰ ਹੁੰਦੀ ਐ
ਮਾਂ ਦੀ ਹਾਕ ਸੁਣਦਿਆਂ
سویر ہُندی اے
ماں دی ہاک سُندیاں
ਫਟਾਕ ਬੈੱਡ ਤੇ ਖਲੋ ਬੈਠ ਜਾਣਾਂ
ਖੁੱਲ੍ਹੇ ਵਾਲ਼ਾਂ ਨੂੰ ਸਮੇਟਦਾ
فٹاک بیڈ تے کھلو بیٹھ جانا
کھلے والاں نُوں سمیٹنا
ਨਾਲ਼ ਨਾਲ਼ ਪਰਨਾ ਟੋਹਲਦਾ
ਪੁੱਠਾ ਸਿੱਧਾ ਪਰਨਾ ਬੰਨ੍ਹਦਿਆਂ
نال نال پرنا ٹوہلدا
پُٹھا سِدھا پرنا بنھدیاں
ਫੋਨ ਲੱਭਣ ਲੱਗਦਾਂ
ਅੱਧ ਖੁੱਲ੍ਹਿਆਂ ਅੱਖਾਂ ਨਾਲ਼ ਨੈੱਟ ਆਨ ਕਰਦਿਆਂ
فون لبھن لگداں
ادھ کھلیاں اکھاں نال لائٹ آن کردیاں
ਕਿੰਨੇ ਹੀ ਮੈਸ਼ਜ ਗਰਨ ਗਰਨ ਆਉੰਦੇ ਵੇਖਦਾ ਹਾਂ
کِنے ہی میسج گرن گرن آؤندے ویکھدا ہاں
ਤੇਰਾ ਮੈਸ਼ਜ ਲਿਸਟ ਵਿੱਚ ਨਾਮ ਵੇਖਦਿਆਂ ਹੀ
تیرا میسج لسٹ وچ نام ویکھدیاں ہی
ਬਾਕੀ ਸਬ ਕੁਝ ਬਲਾਰ ਕਰ ਦੇਂਣਾਂ
باقی سب کجھ بلار کر دینا
ਘੰਟਿਆਂ ਦਿਨਾਂ ਬਾਅਦ ਤੇਰਾ ਰਿਪਲਾਈ ਆਉਂਦਾ
گھنٹیاں دناں بعد تیرا ریپلائی آؤندا
ਓਨੇ ਦਿਨ ਸੋਚਦਾ ਰਹਿੰਦਾ ਹਾਂ
اونے دن سوچدا رہندا ہاں
ਕੌਣ ਹੈ ਇਹ?
کون ہے ایہہ؟
ਕੀ ਲੱਗਦੀ ਹੈ?
کیہ لگدی ہے؟
ਵੇਖਿਆਂ ਵੀ ਨਹੀਂ?
ویکھیاں وی نہیں؟
ਪਰ ਫੇਰ ਵੀ ਉਡੀਕਦਾ ਰਹਿਣਾ
پر فیر وی اڈیکدا رہنا
ਬੇਮਤਲਬ
بے مطلب
ਬੇਲਾਲਚ
بے لالچ
ਬੇਅਰਥ
بے ارتھ
ਮਾਂ ਆਖਦੀ ਹੈ
ماں آکھدی ہے
ਪੁੱਤ ਕਦੇ ਤਾਂ ਗੁਰੂ ਘਰ ਚੱਲ਼ਾ ਜਾਇਆ ਕਰ
پُت کدے تاں گرو گھر چلا جایا کر
ਰੱਬ ਨੂੰ ਵੇਖਿਐ ਕਦੇ ਮਾਂ ਨੂੰ ਪੁੱਛਿਆ ਮੈਂ
رب نُوں ویکھے کدے ماں نُوں پچھیا میں
ਮਾਂ ਕਹਿੰਦੀ ਪੁੱਤ ਉਹ ਤਾਂ ਸਿਰਫ਼ ਮਹਿਸੂਸ ਹੁੰਦਾ
ماں کہندی پُت اوہ تاں صرف محسوس ہُندا
ਮੇਰਾ ਧਿਆਨ ਤੇਰੇ ਵੱਲ਼ ਆਉਂਦਾ ਹੈ
میرا دھیان تیرے ول آؤندا ہے
ਤੈਨੂੰ ਵੀ ਤੇ ਮੈਂ ਮਹਿਸੂਸ ਹੀ ਕਰਦਾਂ
تینوں وی تے میں محسوس ہی کرداں
ਵੇਖਿਆ ਤਾਂ ਤੈਨੂੰ ਵੀ ਨਹੀਂ
ویکھیا تے تینوں وی نہیں
ਮੈਂ ਤੈਨੂੰ ਰੱਬ ਮੰਨ ਲੈਂਦਾ ਹਾਂ।
میں تینوں رب من لیندا ہاں
ਹੁਣ ਮੈਂ ਤੈਨੂੰ ਰੱਬ ਮੰਨ ਲਿਆ ਹੈ।
ہُن میں تینوں رب من لیا ہے
ਜਦ ਮੈਂ ਤੇਰੇ ਬਾਰੇ ਲਿਖਦਾ ਪੜ੍ਹਦਾ ਸੋਚਦਾ ਹਾਂ
جد میں تیرے بارے لکھدا پڑھدا سوچدا ہاں
ਰੱਬ ਮੇਰੇ ਨਾਲ਼ ਹੁੰਦਾ ਹੈ
رب میرے نال ہُندا ہے
ਤੂੰ ਕਿਹਾ ਸੀ ਨਾ
تُوں کہیا سی نا
ਕਿ ਮੈਂ ਹਮੇਸ਼ਾ ਨਾਲ਼ ਰਹਾਂਗੀ
کہ میں ہمیشہ نال رہاں گی
ਹਵਾ ਬਣਕੇ,ਖਿਆਲ਼ ਬਣਕੇ,ਸੁਪਨਾ ਬਣਕੇ
ہوا بن کے، خیال بن کے، سپنا بن کے
ਤਾਂ ਹੀ ਤੇ ਮੈਂ ਤੇਰਾ ਨਾਮ ‘ ਸੁਪਨੇ ਵਰਗੀ ‘ ਰੱਖ ਦਿੱਤਾ
تاں ہی تے میں تیرا نام ”سپنے ورگی“ رکھ دتا
ਇੱਕ ਹੋਰ ਨਾਮ
اِک ہور نام
mainalfu
ਪੰਜਾਬੀ ਕਵਿਤਾ

Leave a Comment