32

ਗਜ਼ਲ غزل

شاعر: لکھوِندر سنگھ باجوہ

ਬਹੁਤ ਬੁਰਾ ਹੋਇਆ ਦਿਲਜਾਨੀ, ਬਹੁਤ ਬੁਰਾ ਹੋਇਆ।
ਮਾਨਵਤਾ ਦੀ ਹੋਈ ਹਾਨੀ, ਬਹੁਤ ਬੁਰਾ ਹੋਇਆ।
بہت برا ہویا دل جانی، بہت برا ہویا
مان وتا دی ہوئی ہانی، بہت برا ہویا
ਚੁੱਪ ਚੁਪੀਤੇ ਬੈਠ ਸਾਹਮਣੇ, ਲੋਕੀਂ ਵੇਖੇ ਸੁਣਦੇ,
ਬੋਲ ਰਿਹਾ ਸੀ ਇੱਕ ਅਗਿਆਨੀ ਬਹੁਤ ਬੁਰਾ ਹੋਇਆ।
چپ چپیتے بیٹھ ساہمنے، لوکیں ویکھے سُنڑدے
بول رہیا سی اِک گیانی بہت برا ہویا
ਅੰਧਵਿਸ਼ਵਾਸੀ ਘਟਨਾ ਘਟਦੀ, ਤੱਕ ਅਣਡਿੱਠੀ ਕਰਕੇ,
ਚੁੱਪ ਬੈਠਾ ਸੀ ਇੱਕ ਗਿਆਨੀ ਬਹੁਤ ਬੁਰਾ ਹੋਇਆ।
اندھ وِشواسی گھٹنا گھٹدی، تک ان ڈِٹھی کر کے
چپ بیٹھا سی اِک گیانی بہت برا ہویا
ਧਰਮ ਕਰਮ ਦੇ ਠੇਕੇਦਾਰਾਂ ਵਾਲੀ ਸ਼ਹਿ ਦੇ ਉੱਤੇ,
ਲੁੱਟੀ ਅਬਲਾ ਇੱਕ ਜਨਾਨੀ ਬਹੁਤ ਬੁਰਾ ਹੋਇਆ।
دھرم کرم دے ٹھیکے داراں والی شہہ دے اُتے
لُٹی ابلا اِک جنانی بہت برا ہویا
ਸਾਹਿਤਕਾਰ ਤੱਕ ਸਾਹਿਤ ਭੁਲਾ ਕੇ, ਸਤਾ ਦੇ ਪੜ੍ਹਨ ਕਸੀਦੇ,
ਵਿਕ ਗਈ ਐ ਉਹਨਾ ਦੀ ਕਾਨੀ, ਬਹੁਤ ਬੁਰਾ ਹੋਇਆ।
ساہت کار تک ساہت بھلا کے، ستا دے پڑھن قصیدے
وِک گئی اے اوہناں دی کانی، بہت برا ہویا
ਨਸ਼ਾ ਮੁਕਤ ਦਾ ਵਾਅਦਾ ਕਰ ਕੇ, ਉਹ ਖੁਦ ਤਾਜ਼ਰ ਹੋਏ,
ਸਿਵਿਆਂ ਦੇ ਰਾਹ ਤੁਰੀ ਜਵਾਨੀ, ਬਹੁਤ ਬੁਰਾ ਹੋਇਆ।
نشہ مُکت دا وعدہ کر کے، اوہ خود تاجر ہوئے
سِویاں دے راہ تُری جوانی، بہت برا ہویا
ਕੈਸੇ ਗੁੱਲ ਖਿਲਾਏ ਸਿਆਸਤ, ਬਾਜਵਿਆ ਹੁਣ ਏਥੇ,
ਚੇਤੇ ਸਭ ਨੂੰ ਆਈ ਨਾਨੀ, ਬਹੁਤ ਬੁਰਾ ਹੋਇਆ।
کیسے گُل کھلائے سیاست، باجویا ہُن ایتھے
چیتے سبھ نُوں آئی نانی، بہت برا ہویا
Lakhwinder Singh Bajwa ਲੱਖਵਿੰਦਰ ਸਿੰਘ ਬਾਜਵਾ
ਪੰਜਾਬੀ ਗ਼ਜ਼ਲ
ਗੁਰਮੁੱਖੀ ਅਤੇ ਸ਼ਾਹ ਮੁਖੀ
Gurmukhi shahmukhi poetry

اس خبر پر اپنی رائے کا اظہار کریں

اپنا تبصرہ بھیجیں