ਸੀਮਤ سیمت punjabi kawita

ਕਵਿਤਾ: ਮਨਿੰਦਰ ਕੌਰ ਮਨ
شاعرہ: منِندر کور مَن

ਸਾਗਰ ਜਿਹੀ ਗਹਿਰਾਈ
ساگر جہی گہرائی
ਅੰਬਰ ਜਿਹਾ ਫੈਲਾਅ
امبر جہیا پھیلا
ਹਵਾ ਜਿਹੀ ਰਵਾਨੀ
ہوا جہی روانی
ਸਭ ਹੋਣ ਦੇ ਬਾਵਜ਼ੂਦ
سبھ ہون دے باجود
ਸਮੇਟ ਲੈਂਦੀ ਹਾਂ
سمیٹ لیندی ہاں
ਖ਼ੁਦ ਨੂੰ
خود نُوں
ਬੜੇ ਸਲੀਕੇ ਨਾਲ
بڑے سلیقے نال
ਭੁਲੇਖਾ ਨਾ ਰੱਖੀਂ
بھلیکھا نہ رکھیں
ਮੇਰੇ ਸੀਮਤ ਹੋਣ ਦਾ
میرے سیمت ہون دا
ਸੀਮਤ ਨਹੀਂ ,ਬਸ
سیمت نہیں، بس
ਸਮੇਟਿਆ ਹੋਇਆ ਹੈ
سمیٹیا ہویا ہے
ਖ਼ੁਦ ਨੂੰ ਬੜੇ ਸਲੀਕੇ ਨਾਲ….
خود نُوں بڑے سلیقے نال…
ਮਨਿੰਦਰ ਕੌਰ ਮਨ مَنِندر کور مَن

Leave a Comment